ਕੀਟਨਾਸ਼ਕ ਦਵਾਈਆਂ ਕਰਕੇ ਸਰੀਰ 'ਤੇ ਪੈ ਰਹੇ ਸਨ ਮਾੜੇ ਪ੍ਰਭਾਵ: ਡਾ. ਘੁੰਮਣ - ਡਾ. ਰਣਜੀਤ ਸਿੰਘ ਘੁੰਮਣ
ਪਟਿਆਲਾ: ਭਾਰਤ ਸਰਕਾਰ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਖੇਤੀਬਾੜੀ ਸੰਬੰਧੀ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ 27 ਵਿਆਪਕ ਤੌਰ 'ਤੇ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਦੀ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ। ਮੰਤਰਾਲੇ ਨੇ ਉਦਯੋਗ ਅਤੇ ਨਿਰਮਾਤਾਵਾਂ ਨੂੰ ਪਾਬੰਦੀ 'ਤੇ ਇਤਰਾਜ਼ ਦਾਇਰ ਕਰਨ ਲਈ 15 ਦਿਨਾਂ ਦਾ ਸਮਾਂ ਦਿਤਾ ਹੈ। ਇਨ੍ਹਾਂ ਕੀਟਨਾਸ਼ਕਾਂ ਦੀ ਭਾਰਤੀ ਕਿਸਾਨ ਵੱਲੋਂ ਝੋਨੇ, ਸਬਜ਼ੀਆਂ, ਫਲਾਂ ਅਤੇ ਮਸਾਲੇ ਦੀ ਕਾਸ਼ਤ ਲਈ ਵਰਤੋਂ ਕੀਤੀ ਜਾ ਰਹੀ ਸੀ। ਕੇਂਦਰ ਨੇ ਕਿਹਾ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਨਾਲ ਮਨੁੱਖਾਂ ਅਤੇ ਜਾਨਵਰਾਂ ਲਈ ਜੋਖ਼ਮ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਡਾ. ਰਣਜੀਤ ਸਿੰਘ ਘੁੰਮਣ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਰਕਾਰ ਨੂੰ ਜਲਦੀ ਲੈਣਾ ਚਾਹੀਦਾ ਸੀ ਕਿਉਂਕਿ ਇਨ੍ਹਾਂ ਕੀਟਨਾਸ਼ਕਾਂ ਕਰਕੇ ਮਨੁੱਖੀ ਸਰੀਰ ਉੱਪਰ ਮਾੜੇ ਪ੍ਰਭਾਵ ਪੈ ਰਹੇ ਹਨ। ਇਨ੍ਹਾਂ 'ਚ ਮਸਲਨ ਮਰਦਾਂ ਦੇ ਵਿੱਚ ਸ਼ਰਿਰਕ ਸ਼ਮਾਤਾ ਦੀ ਕਮੀ ਹੋ ਰਹੀ ਸੀ ਅਤੇ ਔਰਤਾਂ ਵਿੱਚ ਜਨਨ ਕਰਨ ਦੀ ਕਮੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਇਸ 'ਤੇ ਸਰਕਾਰ ਨੂੰ ਪਹਿਲਾ ਹੀ ਸੋਚਣਾ ਚਾਹੀਦਾ ਸੀ। ਡਾ. ਘੁੰਮਣ ਨੇ ਕਿਹਾ ਕਿ ਕਿਸਾਨਾਂ ਲਈ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰ ਰੋਕ ਲਗਾਉਣ ਤੋਂ ਪਹਿਲਾਂ ਸਰਕਾਰ ਨੂੰ ਕੋਈ ਹੋਰ ਵਿਕਲਪ ਲੱਭਕੇ ਰੱਖਣਾ ਚਾਹੀਦਾ ਸੀ ਤਾਂ ਜੋਂ ਔਰਗੈਨਿਕ ਖੇਤੀ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਨਵੀਂ ਰਾਹ ਕੱਢਣੀ ਚਾਹੀਦੀ ਹੈ।