ਜ਼ਮੀਨੀ ਝਗੜੇ ਨੂੰ ਲੈ ਕੇ ਰਿਸ਼ਤੇ ਹੋਏ ਤਾਰ-ਤਾਰ, 20 ਵਿਰੁੱਧ ਮਾਮਲਾ ਦਰਜ - Punjab
ਸੰਗਰੂਰ: ਇੱਥੋ ਦੇ ਪਿੰਡ ਮੰਗਵਾਲ ਵਿੱਚ ਪੀੜਤ ਗੁਰਜੰਟ ਸਿੰਘ ਦੀ ਜ਼ਮੀਨ 'ਤੇ ਕਬਜਾ ਕਰਨ ਲਈ ਬਾਹਰੋਂ ਕੁਝ ਲੋਕਾਂ ਨੇ ਉਸ ਦੀ ਜਮੀਨ 'ਤੇ ਟ੍ਰੈਕਟਰ ਵਾਹ ਕੇ ਉਸ ਦੀ ਫ਼ਸਲ ਖ਼ਤਮ ਕਰ ਦਿੱਤੀ। ਜਦੋ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਜਿਸ ਤੋਂ ਬਾਅਦ ਜ਼ਖ਼ਮੀ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੀੜਤ ਨੇ ਦੱਸਿਆ ਕਿ ਉਸ ਦੇ ਹੀ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜਾ ਕਰਨਾ ਚਾਹੁੰਦੇ ਹਨ। ਪੁਲਿਸ ਵਲੋਂ ਮਾਮਲਾ 20 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।