ਕੋਰੋਨਾ ਵੈਕਸੀਨ ਉਪਰੰਤ ਦਰਸ਼ਨ ਕਰਨ ਦੀ ਪ੍ਰਵਾਨਗੀ ਦੇਣਾ ਸੰਗਤਾਂ ਦੇ ਰੋਸ ਦਾ ਨਤੀਜਾ: ਬੀਬੀ ਜਗੀਰ ਕੌਰ - corona vaccine
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਜੋ ਸੰਗਤ ਵਿਸਾਖੀ ਮੌਕੇ ਪਾਕਿਸਤਾਨ ਜਾਵੇਗੀ ਉਹਨਾਂ ਲਈ ਕੋਰੋਨਾ ਦਾ ਟੀਕਾ ਲਵਾਉਣ ਬਹੁਤ ਜ਼ਰੂਰੀ ਹੋਵੇਗਾ। ਜਿਸ ਸਬੰਧੀ ਅਜੇ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖਬਰ ਮਿਲੀ ਹੈ ਕਿ ਇਸ ਵਾਰ ਕੇਂਦਰ ਸਰਕਾਰ ਸੰਗਤਾਂ ਨੂੰ ਵਿਸਾਖੀ ਮੋਕੇ ਜਥੇ ਲਈ ਪ੍ਰਵਾਨਗੀ ਦੇਣ ਜਾ ਰਹੀ ਹੈ, ਜਿਸ ਲਈ ਸ਼ਰਤ ਹੈ ਕਿ ਸੰਗਤਾਂ ਨੂੰ ਕੋਵਿਡ ਵੈਕਸੀਨ ਲੈ ਕੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਦੇ ਵੱਡੇ ਰੋਸ ਦਾ ਹੀ ਨਤੀਜਾ ਹੈ ਜੌ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।