ਈਸਟ ਸਾਊਥ ਅਤੇ NRI ਬੱਚਿਆਂ ਨੂੰ ਪੀਯੂ ਦੇ ਹੋਸਟਲ 'ਚ ਹੀ ਰਹਿਣ ਦੀ ਹਿਦਾਇਤ - ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਸਾਰੇ ਕਾਲਜ, ਸਕੂਲ ਜਿੱਥੇ ਬੰਦ ਕਰਵਾ ਦਿੱਤੇ ਗਏ ਨੇ ਉਥੇ ਹੀ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਸਾਊਥ ਈਸਟ ਅਤੇ NRI ਬੱਚਿਆਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਬੱਚੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਦੂਰ ਦਾ ਸਫ਼ਰ ਨਹੀਂ ਕਰ ਸਕਦੇ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਿੰਨ ਹੋਸਟਲਾਂ ਦੇ ਬੱਚਿਆਂ ਲਈ ਇੱਕ ਹੋਸਟਲ ਦੀ ਮੈੱਸ ਵੀ ਲਈ ਖੋਲ੍ਹੀ ਗਈ ਹੈ। ਤਕਰੀਬਨ ਇੱਕ ਹੋਸਟਲ ਵਿੱਚ 40 ਤੋਂ 50 ਬੱਚੇ ਰਹਿ ਰਹੇ ਹਨ।