ਸਿੱਧੂ ਦੇ ਲਾਰਿਆਂ ਨੂੰ ਹੁਣ ਲੋਕ ਨਹੀਂ ਮੰਨਣਗੇ ਸੱਚ : ਆਪ ਆਗੂ - ਕੁਰਸੀ ਦਾ ਲਾਲਚ
ਗੜ੍ਹਸ਼ੰਕਰ: ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਡਾ. ਹਰਮਿੰਦਰ ਸਿੰਘ ਬਖਸ਼ੀ ਵਲੋਂ ਨਵਜੋਤ ਸਿੱਧੂ 'ਤੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਸਿੱਧੂ ਨੂੰ ਸਿਰਫ਼ ਕੁਰਸੀ ਦਾ ਲਾਲਚ ਸੀ। ਉਨ੍ਹਾਂ ਕਿਹਾ ਕਿ ਕੁਰਸੀ ਤੋਂ ਪਹਿਲਾਂ ਸਿੱਧੂ ਜਿਨ੍ਹਾਂ ਦੇ ਇਲਜ਼ਾਮ ਲਗਾਉਂਦੇ ਸੀ, ਹੁਣ ਉਨ੍ਹਾਂ ਨਾਲ ਹੀ ਘੁੰਮ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਲੋਂ ਅਗਲੀ ਵਾਰ ਸਰਕਾਰ ਆਉਣ 'ਤੇ ਕਈ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਸੂਬੇ 'ਚ ਕਾਂਗਰਸ ਸਰਕਾਰ ਹੈ ਅਤੇ ਜੇਕਰ ਸਚਮੁੱਚ ਲੋਕਾਂ ਨੂੰ ਲਾਭ ਦੇਣਾ ਚਾਹੁੰਦੇ ਹਨ ਤਾਂ ਹੁਣ ਤੋਂ ਹੀ ਸਿੱਧੂ ਸਕੀਮਾਂ ਲਾਗੂ ਕਰਨ।