ਬਰਗਾੜੀ ਬੇਅਦਬੀ ਸਣੇ ਲੋਕ ਮੰਗਣਗੇ ਹਰ ਇੱਕ ਹਿਸਾਬ: ਕੰਬੋਜ - People will demand every reckoning
ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਿਖੇ ਰੈਲੀ ਕਰ 2022 ਦੀ ਵਿਧਾਨਸਭਾ ਚੋਣਾਂ 'ਚ ਜਲਾਲਾਬਾਦ ਤੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਆਪ ਦੇ ਜਲਾਲਾਬਾਦ ਤੋਂ ਲੀਡਰ ਗੋਲਡੀ ਕੰਬੋਜ ਨੇ ਨਿਸ਼ਾਨਾ ਸਾਧਿਆਂ ਕਿਹਾ ਕਿ 10 ਸਾਲ ਰਾਜ ਕਰਨ ਵਾਲੀ ਸਰਕਾਰ ਤੋਂ ਸਥਾਨਕ ਜਨਤਾ ਵੀ ਹਿਸਾਬ ਮੰਗੇਗੀ ਕਿ ਕਿਵੇਂ ਤੋਤਾ ਸਿੰਘ ਨੇ ਕਿਸਾਨਾਂ ਨੂੰ ਨਕਲੀ ਸਪਰੇਅ ਵੇਚ ਕਿਸਾਨਾਂ ਦਾ ਗੱਲ ਘੋਟਿਆ ਵਪਾਰੀ ਵਰਗ ਪ੍ਰੇਸ਼ਾਨ ਹੋਇਆ ਅਤੇ ਮੁਲਾਜ਼ਮਾਂ ਸਣੇ ਬੱਚਿਆਂ ਨੂੰ ਸੜਕਾਂ ਉੱਤੇ ਕੁੱਟਿਆ। ਹਰ ਇਕ ਸਵਾਲ ਅਕਾਲੀ ਦਲ ਨੂੰ ਪੁੱਛਿਆ ਜਾਵੇਗਾ ਅਤੇ ਪਾਰਲੀਮੈਂਟ ਵਿੱਚ ਜਾ ਕੇ ਵੀ ਅਕਾਲੀ ਦਲ ਨੇ ਭਾਜਪਾ ਵੱਲੋਂ ਲਿਆਉਂਦੇ 3 ਕਾਲੇ ਕਾਨੂੰਨ ਦਾ ਸਾਥ ਦਿੱਤਾ ਅਤੇ ਬਾਅਦ ਵਿੱਚ ਲੋਕਾਂ ਦਾ ਰੋਸ ਵੇਖ ਭਾਈਵਾਲੀ ਤੋਂ ਨਾਤਾ ਤੋੜਿਆ।