ਪਠਾਨਕੋਟ: ਸੁਵਿਧਾ ਸੈਂਟਰ 'ਚ ਸਮਾਜਿਕ ਦੂਰੀ ਦਾ ਨਿਯਮ ਭੁੱਲੇ ਲੋਕ - Pathankot coronavirus news
ਪਠਾਨਕੋਟ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਆਏ ਦਿਨ ਵਧਦੀ ਜਾ ਰਹੀ ਹੈ, ਜਿਸ ਦੇ ਚੱਲਦੇ ਪਠਾਨਕੋਟ ਦੇ ਡੀਸੀ ਕੰਪਲੈਕਸ ਅਤੇ ਐਸਐਸਪੀ ਕੰਪਲੈਕਸ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਡੀਸੀ ਅਤੇ ਐਸਐਸਪੀ ਦਫ਼ਤਰ ਦੇ ਡੀਲਿੰਗ ਸਬੰਧੀ ਸਾਰੇ ਕਾਗਜ਼ਾਤ ਅਗਲੇ ਹੁਕਮਾਂ ਤੱਕ ਆਨਲਾਈਨ ਦਾਖ਼ਲ ਕੀਤੇ ਜਾਣਗੇ, ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਦਫ਼ਤਰਾਂ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੈ ਪਰ ਇਸ ਦੇ ਬਾਵਜੂਦ ਕੁਝ ਅਜਿਹੇ ਦਫ਼ਤਰ ਵੀ ਹਨ, ਜਿੱਥੇ ਕਿ ਸਮਾਜਿਕ ਦੂਰੀਆਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ, ਪਠਾਨਕੋਟ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਬਣੇ ਸੁਵਿਧਾ ਸੈਂਟਰ ਦੇ ਵਿੱਚ ਜਿੱਥੇ ਕਿ ਲੋਕਾਂ ਦੀ ਭੀੜ ਇੰਨੀ ਜ਼ਿਆਦਾ ਹੈ ਕਿ ਲੋਕ ਸਮਾਜਿਕ ਦੂਰੀਆਂ ਦੀਆਂ ਧੱਜੀਆਂ ਉਡਾ ਕੇ ਖੁਦ ਕੋਰੋਨਾ ਮਹਾਂਮਾਰੀ ਨੂੰ ਸੱਦੇ ਦੇ ਰਹੇ ਹਨ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ।