ਡੇਂਗੂ ਚੈੱਕ ਕਰਵਾਉਣ ਆਏ ਲੋਕਾਂ ਨੇ ਦਿੱਤਾ ਹਸਪਤਾਲ 'ਚ ਧਰਨਾ - ਮਰੀਜ਼ਾਂ ਦਾ ਡੇਂਗੂ ਚੈੱਕਅਪ
ਬਠਿੰਡਾ: ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਉਸ ਸਮੇਂ ਮਾਹੌਲ ਗਰਮ ਹੋ ਗਿਆ। ਜਦੋਂ ਡੇਂਗੂ ਚੈੱਕ ਕਰਵਾਉਣ ਆਏ ਮਰੀਜ਼ਾਂ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਹਸਪਤਾਲ ਦੇ ਸਟਾਫ਼ ਤੇ ਜਾਣ ਪਛਾਣ ਦੇ ਲੋਕਾਂ ਦੇ ਜਲਦ ਚੈੱਕਅੱਪ ਕਰਨ ਦੇ ਆਰੋਪ ਲਗਾਏ ਗਏ। ਇਸ ਬਾਰੇ ਬੋਲਦੇ ਹੋਏ ਡੇਂਗੂ ਚੈੱਕ ਕਰਵਾਉਣ ਆਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ 2 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਦਾ ਡੇਂਗੂ ਚੈੱਕ ਨਹੀਂ ਕੀਤਾ ਜਾਂ ਰਿਹਾ ਕੱਲ੍ਹ ਉਹ ਪੂਰਾ ਦਿਨ ਖੜ੍ਹੇ ਰਹੇ। ਪਰ ਉਨ੍ਹਾਂ ਦੀ ਪਰਚੀ ਨਹੀਂ ਫੜੀ ਗਈ ਅੱਜ ਜਦੋਂ ਉਨ੍ਹਾਂ ਵੱਲੋਂ ਚੈੱਕਅਪ ਕਰਵਾਉਣ ਲਈ ਹਸਪਤਾਲ ਪਹੁੰਚੇ ਤਾਂ ਸਟਾਫ਼ ਵੱਲੋਂ ਆਪਣੇ ਜਾਣ-ਪਛਾਣ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂ ਰਿਹਾ ਹੈ 'ਤੇ ਆਮ ਲੋਕਾਂ ਨੂੰ ਪੁੱਛਿਆ ਨਹੀਂ ਜਾਂ ਰਿਹਾ।