ਪਟਿਆਲਾ ਵਿੱਚ ਸ਼ਰੇਆਮ ਉੱਡੀਆਂ ਸਮਾਜਕ ਦੂਰੀ ਦੀਆਂ ਧੱਜੀਆਂ - ਕੋਰੋਨਾ ਵਾਇਰਸ
ਪਟਿਆਲਾ ਦੇ ਪਾਠਕ ਵਿਹਾਰ ਵਿੱਚ ਕਣਕ ਵੰਡ ਹੋ ਰਹੀ ਸੀ ਜੋ ਕਿ ਹਰ 6 ਮਹੀਨੇ ਬਾਅਦ ਵੰਡੀ ਜਾਦੀ ਹੈ। ਪਰ ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਭਾਰਤ ਵਿੱਚ ਕਰਫਿਊ ਲੱਗਾ ਹੈ ਅਤੇ ਸਮਾਜਕ ਦੂਰੀ ਬਣਾਏ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਕਿ ਇਸ ਵਾਇਰਸ ਦੇ ਫੈਲਣ ਦੀ ਲੜੀ ਨੂੰ ਤੋੜਿਆ ਜਾ ਸਕੇ। ਪਰ ਕਣਕ ਵੰਡਣ ਵੇਲੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਸਮਾਜਕ ਦੂਰੀ ਦੇ ਨਿਯਮ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਹੈ।