ਕਰਫ਼ਿਊ ਦੀਆਂ ਧੱਜੀਆਂ ਉੱਡਾਉਣ ਪਿੱਛੇ ਪ੍ਰਸਾਸ਼ਨ ਹੈ ਜ਼ਿੰਮੇਵਾਰ ?
ਸਿਟੀ ਬਿਊਟੀਫੁੱਲ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਚੱਲਦੇ ਕਰਫ਼ਿਊ ਲੱਗਿਆ ਹੋਇਆ ਹੈ, ਉੱਥੇ ਹੀ ਜੇ ਗੱਲ ਚੰਡੀਗੜ੍ਹ ਦੇ ਹੱਲੋਮਾਜਰਾ ਦੀ ਕਰੀਏ ਤਾਂ ਉੱਥੇ ਦੀ ਤਸਵੀਰ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇੱਥੇ ਪਿਛਲੇ 15 ਦਿਨਾਂ ਤੋਂ ਹੱਲੋਮਾਜਰਾ ਵਿੱਚ ਪੀਣ ਦਾ ਪਾਣੀ ਨਹੀਂ ਆ ਰਿਹਾ ਹੈ ਜਿਸ ਕਰਕੇ ਪਾਣੀ ਦਾ ਟੈਂਕਰ ਮੰਗਵਾਇਆ ਜਾਂਦਾ ਹੈ ਤੇ ਉਸ ਨੂੰ ਲੈਣ ਲਈ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਕਤਾਰ ਨੂੰ ਕੰਟਰੋਲ ਕਰਨ ਦੇ ਲਈ ਕੋਈ ਨਹੀਂ ਪਹੁੰਚਦਾ ਜਿਸ ਨਾਲ ਵਾਇਰਸ ਫ਼ੈਲਣ ਦਾ ਜ਼ਿਆਦਾ ਖ਼ਤਰਾ ਹੈ।