ਬਜਟ ਨੂੰ ਲੈ ਕੇ ਗੁਰਦਾਸਪੁਰੀਏ ਨਾਖ਼ੁਸ਼ - ਬਜਟ 2020
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ 2020 ਪੇਸ਼ ਕੀਤਾ ਜਿਸ ਤੋਂ ਬਾਅਦ ਗੁਰਦਾਸਪੁਰ ਦੇ ਕੁਝ ਲੋਕ ਖ਼ੁਸ਼ ਤੇ ਕੁਝ ਨਾਖ਼ੁਸ਼ ਨਜ਼ਰ ਆ ਰਹੇ ਹਨ। ਬਜਟ ਨੂੰ ਲੈ ਕੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਕੁਝ ਸਮਝ ਨਹੀਂ ਆ ਰਿਹਾ ਕਿ ਬਜਟ ਵਿੱਚ ਕੀ ਲਾਭ ਦਿੱਤੇ ਗਏ ਹਨ ਤੇ ਸਲੈਬਾਂ ਨੂੰ ਲੈ ਕੇ ਕੋਈ ਰਾਹਤ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਨੂੰ ਲੈ ਕੇ ਕਿਹਾ ਕਿ ਕੁਝ ਸਮਝਾਇਆ ਤਾਂ ਜਾਵੇ ਕਿ ਕਿਸ ਤਰ੍ਹਾਂ ਆਮਦਨੀ ਵਧਾਈ ਜਾਵੇਗੀ। ਉੱਥੇ ਹੀ ਨੌਜਵਾਨਾਂ ਨੇ ਕਿਹਾ ਕਿ ਬਜਟ ਵਿੱਚ ਸਿੱਖਿਆ ਨੂੰ ਲੈ ਕੇ ਕੋਈ ਚੰਗੇ ਐਲਾਨ ਨਹੀਂ ਕੀਤੇ ਗਏ ਹਨ।