ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਵਾਧੇ ਤੋਂ ਨਾਖੁਸ਼ ਲੋਕ - ਡੀਜ਼ਲ
ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਆਮ ਜਨਤਾ ਨਾਖੁਸ਼ ਹੈ। ਬਜਟ 'ਚ ਜਿਸ ਤਰੀਕੇ ਨਾਲ ਪੈਟਰੋਲ ਦੇ ਪੈਸੇ ਵਧਾਏ ਗਏ ਹਨ, ਉਸ ਨਾਲ ਆਮ ਆਦਮੀ ਦੀ ਜੇਬ 'ਤੇ ਭਾਰੀ ਬੋਝ ਪਵੇਗਾ। ਪੈਟਰੋਲ-ਡੀਜ਼ਲ ਦੇ ਰੇਟਾਂ 'ਚ ਵਾਧੇ ਦੇ ਨਾਲ ਹੀ ਮਹਿੰਗਾਈ ਵੀ ਵਧੇਗੀ। ਬਜਟ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਸੈੱਸ ਵਧਾ ਦਿੱਤਾ ਗਿਆ ਹੈ, ਨਾਲ ਹੀ ਇਸ ਦੀ ਕਸਟਮ ਡਿਊਟੀ 'ਚ ਵੀ ਵਧਾ ਹੋਇਆ ਹੈ।