ਕਰਫਿਊ ਦੀ ਪਾਲਣਾ ਕਰ ਸਰਕਾਰ ਦਾ ਸਾਥ ਦੇਣ ਲੋਕ: ਚੌਧਰੀ ਸੰਤੋਖ ਸਿੰਘ - Parliamentarian
ਜਲੰਧਰ: ਕਰਫਿਊ ਦੇ ਦੌਰਾਨ ਜਿੱਥੇ ਆਮ ਲੋਕ ਘਰਾਂ 'ਚ ਰਹਿ ਕੇ ਆਪਣਾ ਸਮਾਂ ਬਿਤਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਹਰ ਸਮੇਂ ਰੁੱਝੇ ਰਹਿਣ ਵਾਲੇ ਸਿਆਸਤਦਾਨ ਇਸ ਸਮੇਂ 'ਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਇੰਝ ਹੀ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਆਪਣੇ ਘਰ 'ਚ ਰਹਿ ਕੇ ਕਿਤਾਬਾਂ ਪੜ੍ਹ ਰਹੇ ਹਨ ਤੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਇਸ ਮੌਕੇ ਚੌਧਰੀ ਸੰਤੋਖ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਘਰ 'ਚ ਰਹਿ ਕੇ ਤੇ ਸਿਹਤ ਮਾਹਿਰਾਂ ਦੀ ਸਲਾਹ ਮੰਨਦੇ ਹੋਏ ਖ਼ੁਦ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ।