ਕੋਰੋਨਾ ਵਾਇਰਸ ਕਰ ਕੇ ਲੋਕਾਂ ਨੇ ਬੰਦ ਕਰਵਾਈਆਂ ਅਖ਼ਬਾਰਾਂ, ਹਾਕਰ ਹੋਏ ਪ੍ਰੇਸ਼ਾਨ
ਜਲੰਧਰ : ਹਰ-ਰੋਜ਼ ਲੋਕਾਂ ਨੂੰ ਉਨ੍ਹਾਂ ਦੇ ਘਰ ਸਵੇਰੇ ਚਾਹ ਦੇ ਕੱਪ ਤੋਂ ਪਹਿਲਾਂ ਅਖ਼ਬਾਰ ਪਚਾਉਣ ਵਾਲੇ ਹਾਕਰ ਹੁਣ ਬੇਹੱਦ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦਰਅਸਲ, ਕੋਰੋਨਾ ਵਾਇਰਸ ਕਰ ਕੇ ਲੋਕਾਂ ਨੇ ਆਪਣੇ ਘਰਾਂ ਵਿੱਚ ਲੱਗੀਆਂ ਅਖ਼ਬਾਰਾਂ ਨੂੰ ਹਟਾ ਦਿੱਤਾ ਹੈ ਤੇ ਉਨ੍ਹਾਂ ਨੇ ਹੁਣ ਡਿਜੀਟਲ ਮੀਡੀਆ ਵੱਲ ਆਪਣਾ ਰੁਖ ਕਰ ਲਿਆ ਹੈ। ਇਸ ਸਬੰਧੀ ਇਨ੍ਹਾਂ ਹਾਕਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਡਰ ਕਰਕੇ ਲੋਕੀਂ ਆਪਣੀਆਂ ਅਖਬਾਰਾਂ ਬੰਦ ਕਰਵਾ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਹਰ ਖ਼ਬਰ ਉਨ੍ਹਾਂ ਨੂੰ ਟੀਵੀ ਅਤੇ ਡਿਜੀਟਲ ਮੀਡੀਆ ਤੋਂ ਮਿਲ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਕਰੀਬ 25 ਫ਼ੀਸਦ ਲੋਕੀ ਅਖ਼ਬਾਰਾਂ ਬੰਦ ਕਰਵਾ ਚੁੱਕੇ ਹਨ।