ਲੁਧਿਆਣਾ: ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ 'ਤੇ ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ - corona virus
ਲੁਧਿਆਣਾ: ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ 'ਤੇ ਇਲਾਕੇ ਦੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਗੁਰਦੀਪ ਗੋਸ਼ਾ ਪਿਛਲੇ 86 ਦਿਨਾਂ ਤੋਂ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੇ ਸਨ। ਉਹ ਕੋਰੋਨਾ ਮਹਾਂਮਾਰੀ ਕਾਰਨ ਲਗੇ ਲੌਕਡਾਊਨ ਦੌਰਾਨ ਭੁੱਖੇ ਲੋਕਾਂ ਤੱਕ ਖਾਣਾ ਜਾਂ ਫਿਰ ਕਿਸੇ ਤੱਕ ਰਾਸ਼ਨ ਸਮੱਗਰੀ ਮੁਹੱਇਆ ਕਰਵਾ ਰਹੇ ਸਨ। ਪੁਲਿਸ ਦੀ ਤਸ਼ਦੱਦ ਤੋਂ ਬਾਅਦ ਵੀ ਗੋਸ਼ਾ ਹਰ ਇੱਕ ਗਰੀਬ ਦੀ ਮੱਦਦ ਲਈ ਅਗੇ ਆਏ ਅਤੇ ਵਿਰੋਧੀ ਧਿਰ ਉੱਤੇ ਨਿਸ਼ਾਨੇ ਵੀ ਸਾਧਦੇ ਰਹੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਜੋ ਮਰਜੀ ਕਰ ਲਵੇ ਪਰ ਉਹ ਹਮੇਸ਼ਾ ਲੋਕ ਭਲਾਈ ਦਾ ਕੰਮ ਜਾਰੀ ਰੱਖਣਗੇ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਗੋਸ਼ਾ ਨੂੰ ਗਰੀਬਾਂ ਦੇ ਹਮਦਰਦ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।