ਜੇ ਬਿਨਾਂ ਮਾਸਕ ਤੋਂ ਘਰੋਂ ਨਿਕਲੇ ਤਾਂ... - ਮਲੇਰਕੋਟਲਾ ਨਿਊਜ
ਮਲੇਰਕੋਟਲਾ: ਪੰਜਾਬ ਸਰਕਾਰ ਨੇ ਬੇਸ਼ੱਕ ਕਰਫ਼ਿਊ ਖ਼ਤਮ ਕਰ ਦਿੱਤਾ ਹੈ ਪਰ ਫਿਰ ਵੀ 31 ਮਈ ਤੱਕ ਤਾਲਾਬੰਦੀ ਹੈ ਜਿਸ ਤਹਿਤ ਪੰਜਾਬ ਸਰਕਾਰ ਨੇ ਇੱਕ ਨਵੀਂ ਰਣਨੀਤੀ ਬਣਾਈ ਹੈ ਕਿ ਜੇ ਕੋਈ ਵਿਅਕਤੀ ਮਾਸਕ ਨਹੀਂ ਲਾਉਂਦਾ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ। ਜੇ ਕੋਈ ਵਿਅਰਤੀ ਬਿਨਾਂ ਮਾਸਕ ਤੋਂ ਘੁੰਮਦਾ ਪਾਇਆ ਗਿਆ ਤਾਂ ਉਸ ਨੂੰ 200 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਜੇ ਕੋਈ ਜਨਤਕ ਥਾਵਾਂ ਤੇ ਥੁੱਕਦਾ ਮਿਲ ਗਿਆ ਤਾਂ ਉਸ ਤੋਂ 100 ਰੁਪਏ ਜੁਰਮਾਨੇ ਵਜੋਂ ਲਏ ਜਾਣਗੇ।