ਮਹਿੰਗੇ ਇਲਾਜ ਦੇ ਚੱਲਦਿਆਂ ਲੋਕਾਂ ਸਿਵਲ ਹਸਪਤਾਲ ਦਾ ਕੀਤਾ ਰੁਖ
ਜਲੰਧਰ: ਮੌਜੂਦਾ ਸਮੇਂ ਜਿਥੇ ਲੋਕ ਕੋਰੋਨਾ ਦੀ ਮਹਾਂਮਾਰੀ ਤੋਂ ਜੂਝ ਰਹੇ ਹਨ, ਉਥੇ ਹੀ ਹੋਰ ਕਈ ਬਿਮਾਰੀਆਂ ਜਿਸ ਨੂੰ ਲੈਕੇ ਲੋਕ ਹਸਪਤਾਲਾਂ ਦਾ ਰੁਖ ਕਰਦੇ ਹਨ। ਇਸ ਦੇ ਚੱਲਦਿਆਂ ਜਣੇਪੇ ਲਈ ਲੋਕ ਸਹੂਲਤਾਂ ਵਜੋਂ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਸੀ, ਪਰ ਪਿਛਲੇ ਕੁਝ ਸਮੇਂ ਤੋਂ ਲੋਕਾਂ ਦਾ ਰੁਝਾਨ ਸਰਕਾਰੀ ਹਸਪਤਾਲ ਵੱਲ ਜਿਆਦਾ ਹੋ ਗਿਆ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਸਰਕਾਰੀ ਸਹੂਲਤਾਂ ਵਧੀਆ ਹੋਣ ਕਾਰਨ ਲੋਕ ਇਥੇ ਆਉਂਦੇ ਹਨ। ਉਧਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਸਰਾਕਰੀ ਹਸਪਤਾਲਾਂ 'ਚ ਜਣੇਪਾ ਮੁਫ਼ਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਹੋਰ ਸਰਕਾਰੀ ਦੀਆਂ ਸਹੂਲਤਾਂ ਜਿਸ ਕਾਰਨ ਲੋਕ ਸਰਕਾਰੀ ਹਸਪਤਾਲ ਜਾਂਦੇ ਹਨ।