ਫ਼ਰੀਦਕੋਟ 'ਚ ਲੋਕਾਂ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਕੀਤੀ ਨਾਂਹ - ਫ਼ਰੀਦਕੋਟ 'ਚ ਲੋਕਾਂ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਕੀਤੀ ਨਾਂਹ
ਫ਼ਰੀਦਕੋਟ: ਸ਼ਹਿਰ ਦੇ ਜਤਿੰਦਰ ਚੌਕ ਵਿੱਚ ਖਜੂਰ ਵਾਲੀ ਗਲੀ 'ਚ ਕੋਰੋਨਾ ਮਰੀਜ਼ ਆਉਣ ਤੋਂ ਬਾਅਦ ਇਸ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਇਲਾਕੇ ਵਿੱਚ ਕੋਰੋਨਾ ਦੀ ਸੈਂਪਲਿੰਗ ਕਰਨ ਸਿਹਤ ਵਿਭਾਗ ਦੀ ਟੀਮ ਇਲਾਕੇ ਵਿੱਚ ਪਹੁੰਚੇ। ਮੁਹੱਲੇ ਵਾਲਿਆਂ ਨੇ ਆਪਣਾ ਕੋਰੋਨਾ ਟੈਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ। ਇਸ ਬਾਰੇ ਪ੍ਰਸ਼ਾਸਨ ਨੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਤਹਿਸੀਲਦਾਰ ਤੇ ਨੋਡਲ ਅਫਸਰ ਨੂੰ ਕਿਸੇ ਅਫਵਾਹ 'ਚ ਨਾਂ ਆਉਣ ਦੀ ਅਪੀਲ ਕੀਤੀ।