Night Curfew in Punjab: ਨਾਈਟ ਕਰਫਿਊ ’ਤੇ ਲੋਕਾਂ ਦੀ ਰਾਇ - ਸਖ਼ਤੀ ਨਾਲ ਹਦਾਇਤਾਂ ਨੂੰ ਲਾਗੂ ਕਰਵਾਇਆ
ਜਲੰਧਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਾਈਟ ਕਰਫਿਊ (night curfew in Punjab ) ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਕਈ ਹਿਦਾਇਤਾਂ ਕੋਰੋਨਾ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਹਨ। ਇੰਨ੍ਹਾਂ ਹਦਾਇਤਾਂ ਵਿੱਚ ਮਾਸਕ ਪਾਉਣਾ ਅਤੇ ਸੋਸ਼ਲ ਡਿਸਪੈਂਸਿੰਗ ਬਣਾ ਕੇ ਰੱਖਣ ਦੇ ਨਾਲ ਨਾਲ ਸਕੂਲ ਕਾਲਜਾਂ ਨੂੰ ਬੰਦ ਕਰਦੇ ਹੋਏ ਹੋਟਲ ਰੈਸਟੋਰੈਂਟ ਮਾਲਕਾਂ ਨੂੰ 50 ਫੀਸਦ ਕੈਪੇਸਿਟੀ ਨਾਲ ਖੋਲ੍ਹਣਾ ਵਰਗੀਆਂ ਹਿਦਾਇਤਾਂ ਸ਼ਾਮਿਲ ਹਨ। ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰਾਤ ਦਸ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਿਦਾਇਤ ਦਿੱਤੀ ਹੈ। ਇਸ ਨੂੰ ਲੈ ਕੇ ਆਮ ਲੋਕ ਪੰਜਾਬ ਸਰਕਾਰ ’ਤੇ ਸਵਾਲ ਚੁੱਕ ਰਹੇ (People reaction on night curfe) ਹਨ ਕਿ ਇੰਨੀਆਂ ਸਰਦੀਆਂ ਦੇ ਦਿਨਾਂ ਵਿੱਚ ਰਾਤ ਨੂੰ ਕੋਈ ਵੀ ਇਨਸਾਨ ਕਿਸੇ ਜ਼ਰੂਰੀ ਕੰਮ ਤੋਂ ਇਲਾਵਾ ਘਰੋਂ ਬਾਹਰ ਨਹੀਂ ਨਿਕਲਦਾ ਫਿਰ ਅਜਿਹੇ ਵਿੱਚ ਨਾਈਟ ਕਰਫਿਊ ਲਗਾ ਕੇ ਸਰਕਾਰ ਕੀ ਦਿਖਾਉਣਾ ਚਾਹੁੰਦੀ ਹੈ। ਇਸ ਦੇ ਨਾਲ-ਨਾਲ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨਾਈਟ ਕਰਫਿਊ ਦੀ ਜਗ੍ਹਾ ਸਰਕਾਰ ਦਿਨ ਦੇ ਟਾਈਮ ਉੱਪਰ ਲੋਕਾਂ ’ਤੇ ਸਖ਼ਤੀ ਵਰਤੇ ਤਾਂ ਕਿ ਜਦੋਂ ਲੋਕ ਹਦਾਇਤਾਂ ਦੀ ਉਲੰਘਣਾ ਕਰਨ ਉਨ੍ਹਾਂ ਤੋਂ ਸਖ਼ਤੀ ਨਾਲ ਹਦਾਇਤਾਂ ਨੂੰ ਲਾਗੂ ਕਰਵਾਇਆ ਜਾਵੇ।