ਲੋਕਾਂ ਨੇ ਡੀਸੀ ਦਫ਼ਤਰ ਦੇ ਬਾਹਰ ਵੀਜ਼ ਪਾਵਰ ਕੰਪਨੀ 'ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਕੀਤਾ ਮੁਜ਼ਾਹਰਾ - ਡੀਸੀ ਨੂੰ ਮੰਗ ਪੱਤਰ ਸੌਪਿਆ
ਜਲੰਧਰ: ਜੰਲਧਰ ਵਿੱਚ ਵੀਜ਼ ਪਾਵਰ ਕੰਪਨੀ ਵੱਲੋਂ ਗੋਲਡ ਸਿਟੀ ਦੇ ਨਾਂਅ ਉੱਤੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਜਿਸ ਦੇ ਵਿਰੋਧ ਵਿੱਚ ਪੀੜਤ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦੀ ਦਰਜ ਕਰਵਾਈ, ਦਰਜ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਲੋਕਾਂ ਨੇ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਡੀਸੀ ਨੂੰ ਮੰਗ ਪੱਤਰ ਸੌਪਿਆ। ਇਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਡੀਸੀ ਨੂੰ ਮੰਗ ਕੀਤੀ ਕਿ ਮੁਲਜ਼ਮ ਵਿਰੋਧ ਜਲਦ ਤੋਂ ਜਲਦ ਕਰਵਾਈ ਕੀਤੀ ਜਾਵੇ। ਇਸ ਦੌਰਾਨ ਡੀਸੀ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਜਲਦ ਕਾਰਵਾਈ ਹੋਣ ਦਾ ਆਸ਼ਵਾਸਨ ਦਿੱਤਾ।