ਆਪਣੀ ਜਗ੍ਹਾ ਤੋਂ ਕਬਜ਼ੇ ਹਟਾਉਣ ਸਬੰਧੀ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਦੇ ਬਾਹਰ ਦਿੱਤਾ ਧਰਨਾ - ਇੰਪਰੂਵਮੈਂਟ ਟਰੱਸਟ
ਜਲੰਧਰ: ਜਲੰਧਰ ਇੰਪਰੂਵਮੈਂਟ ਟਰੱਸਟ ਦੇ ਬਾਹਰ ਸੂਰਿਆ ਇਨਕਲੇਵ ਦੇ ਸੋਸਾਇਟੀ ਵਾਸੀਆਂ ਨੇ ਟਰੱਸਟ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਸੋਸਾਇਟੀ ਦੇ ਮੈਂਬਰ ਨੇ ਦੱਸਿਆ ਕਿ 2011 ਵਿੱਚ 94.97 ਏਕੜ ਸੂਰੀਆ ਇਨਕਲੇਵ ਐਕਸਟੈਂਸ਼ਨ ਸਕੀਮ ਲਾਂਚ ਕੀਤੀ ਗਈ ਸੀ। ਇਹ ਸਕੀਮ ਲਾਂਚ ਕਰਨ ਤੋਂ ਪਹਿਲਾਂ ਇਨ੍ਹਾਂ ਨੇ ਉਨ੍ਹਾਂ ਜਗ੍ਹਾ ਤੇ ਕੋਈ ਵੀ ਕਬਜ਼ੇ ਨਹੀਂ ਹਟਾਏ ਸੀ। ਉਨ੍ਹਾਂ ਦੱਸਿਆ ਕਿ 9 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਅਤੇ ਉਥੇ ਕਬਜ਼ੇ ਅਜੇ ਵੀ ਉਦਾਂ ਹੀ ਹਨ ਜਿੱਦਾਂ ਪਹਿਲਾਂ ਸੀ। ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਜਗ੍ਹਾ 'ਤੇ ਕੀਤੇ ਕਬਜ਼ਿਆਂ ਨੂੰ ਜਲਦੀ ਹਟਾਇਆ ਜਾਵੇ।