ਲਹਿਰਾਗਾਗਾ ਵਿਖੇ ਸੀਏਏ ਅਤੇ ਐਨਆਰਸੀ ਦੇ ਵਿਰੋਧ 'ਚ ਉਤਰੇ ਪ੍ਰਦਰਸ਼ਨਕਾਰੀ - protest against CAA and NRC in punjab
ਲਹਿਰਾਗਾਗਾ 'ਚ ਸ਼੍ਰੋਮਣੀ ਅਕਾਲੀ ਦਲ (ਅ), ਦਲ ਖ਼ਾਲਸਾ, ਬਹੁਜਨ ਮੁਕਤੀ ਪਾਰਟੀ ਤੇ ਮੁਸਲਿਮ ਭਾਈਚਾਰੇ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਉੱਤੇ ਸੁਨਾਮ ਜਾਖ਼ਲ ਮੇਨ ਰੋਡ ਤੇ ਘੱਗਰ ਬ੍ਰਾਂਚ ਦੇ ਪੁੱਲ 'ਤੇ ਧਰਨਾ ਲਗਾਇਆ ਗਿਆ। ਉਨ੍ਹਾਂ ਕਹਿਣਾ ਹੈ ਕਿ ਸੀ.ਏ.ਏ ,ਐਨ.ਆਰ.ਸੀ ਵਰਗੇ ਬਣਾਏ ਗਏ ਕਾਲੇ ਕਾਨੂੰਨ ਪਿੱਛੇ ਮੋਦੀ ਸਰਕਾਰ ਅਤੇ ਆਰ.ਐਸ.ਐਸ ਦੀ ਸੋਚ ਹੈ।