ਵੋਟਾਂ ਮੰਗਣ ਗਏ ਪ੍ਰੋ. ਸਾਧੂ ਸਿੰਘ ਨੂੰ ਹੋਣਾ ਪਿਆ ਸ਼ਰਮਿੰਦਾ, ਪਿੰਡ ਵਾਲਿਆਂ ਨੇ ਕਿਹਾ- ਵਾਪਸ ਪਰਤ ਜਾਓ - AAP candidate prof. sadhu singh
ਫਰੀਦਕੋਟ: ਆਮ ਆਦਮੀਂ ਪਾਰਟੀ ਦੇ ਉਮੀਦਵਾਰ ਪ੍ਰੋ. ਸਾਧੂ ਸਿੰਘ ਵਲੋਂ ਵਿਧਾਨ ਸਭਾ ਹਲਕਾ ਜੈਤੋਂ ਦੇ ਪਿੰਡਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਜਦੋਂ ਉਹ ਪਿੰਡ ਖੱਚੜਾਂ ਪਹੁੰਚੇ ਤਾਂ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ। ਨਾਰਾਜ਼ ਲੋਕਾਂ ਨੇ ਉਨ੍ਹਾਂ ਨੂੰ ਹੱਥ ਜੋੜ ਕੇ ਕਿਹਾ ਕਿ ਪ੍ਰੋ. ਸਾਹਿਬ ਇਥੋਂ ਚੱਲੇ ਜਾਵੋ। ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ਜਿੱਤਣ ਤੋਂ ਬਾਅਦ ਨਾ ਤਾਂ ਪ੍ਰੋ. ਸਾਧੂ ਸਿੰਘ ਕਦੇ ਉਨ੍ਹਾਂ ਦੇ ਪਿੰਡ ਆਏ ਅਤੇ ਨਾ ਹੀ ਪਿੰਡ ਨੂੰ ਕੋਈ ਗ੍ਰਾਂਟ ਦਿੱਤੀ।