ਦੀਵਾਲੀ ਦੇ ਤਿਉਹਾਰ 'ਤੇ ਲੋਕ ਗੁਰੂਘਰਾਂ 'ਚ ਹੋਏ ਨਤਮਸਤਕ - ਦੀਵਾਲੀ ਦੇ ਤਿਉਹਾਰ 'ਤੇ ਲੋਕ ਗੁਰੂਘਰਾਂ 'ਚ ਹੋਏ ਨਤਮਸਤਕ
ਸ੍ਰੀ ਫ਼ਤਿਹਗੜ੍ਹ ਸਾਹਿਬ: ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਦਾ ਨਾਲ ਮਨਾਇਆ ਗਿਆ। ਜਿਥੇ ਲੋਕਾਂ ਵੱਲੋਂ ਦੀਵਾਲੀ ਦੀ ਖੁਸ਼ੀ ਮਨਾਉਂਦੇ ਹੋਏ ਪਟਾਕੇ ਚਲਾਏ ਉਥੇ ਹੀ ਲੋਕਾਂ ਵੱਲੋਂ ਦੀਪਮਾਲਾ ਕਰਕੇ ਘਰਾਂ ਨੂੰ ਰੋਸ਼ਨਾਇਆ ਗਿਆ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।