ਦਫਤਰ 'ਚ ਨਹੀਂ ਮਿਲੇ ਡੀਸੀ, ਦੀਵਾਰਾਂ 'ਤੇ ਹੀ ਚਿਪਕਾ ਦਿੱਤਾ ਮੰਗ ਪੱਤਰ
ਜਲੰਧਰ: ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸ੍ਰੀ ਰਾਮ ਤੀਰਥ ਦੇ ਸੰਤ ਉੱਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਸੀ ਅਤੇ ਉਨ੍ਹਾਂ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਜਿਸ ਦੀ ਨਿਰਪੱਖ ਜਾਂਚ ਦੇ ਲਈ ਦਲਿਤ ਸਮਾਜ ਦੇ ਲੋਕ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪੁੱਜੇ। ਡਿਪਟੀ ਕਮਿਸ਼ਨਰ ਖ਼ੁਦ ਉਨ੍ਹਾਂ ਨੂੰ ਨਹੀਂ ਮਿਲੇ ਤਾਂ ਉਹ ਇਸ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਆਪਣਾ ਮੰਗ ਪੱਤਰ ਕਿਸੇ ਵੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਹੀਂ ਸੌਂਪਿਆ ਅਤੇ ਡੀਸੀ ਦਫ਼ਤਰ ਦੀਆਂ ਦੀਵਾਰਾਂ ਉੱਤੇ ਇਸ ਨੂੰ ਚਿਪਕਾ ਦਿੱਤਾ।