ਮਹਾਤਮਾ ਗਾਂਧੀ ਨੂੰ ਡਿਜਿਟਲ ਇੰਡੀਆ ਦੀ ਡਿਜੀਟਲ ਸ਼ਰਧਾਂਜਲੀ
ਮਹਾਤਮਾ ਗਾਂਧੀ ਦੀ 150ਵੇਂ ਜਨਮ ਦਿਹਾੜੇ ਦੇ ਮੌਕੇ 'ਤੇ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਦੇ ਵਿੱਚ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਮਹਾਤਮਾ ਗਾਂਧੀ ਨਾਲ ਜੁੜੀਆਂ ਚੀਜ਼ਾਂ ਦਾ ਡਿਜੀਟਲ ਰੂਪ ਦਰਸਾਇਆ ਗਿਆ। ਇਸ ਪ੍ਰਦਰਸ਼ਨੀ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਵਿੱਚ ਲੋਕ ਪਲਾਜ਼ਾ ਵਿਖੇ ਪਹੁੰਚੇ 'ਤੇ ਮਹਾਤਮਾ ਗਾਂਧੀ ਦੀ ਡਿਜੀਟਲ ਫੋਟੋ ਨੂੰ ਡਿਜੀਟਲ ਸ਼ਰਧਾਂਜਲੀ ਦਿੱਤੀ ਗਈ।