ਫ਼ਤਿਹਵੀਰ ਲਈ ਸੜਕਾਂ 'ਤੇ ਆਏ ਲੋਕ - ਮਾਨਸਾ ਰੋਡ਼
2 ਸਾਲਾ ਫ਼ਤਿਹਵੀਰ ਦੇ 5 ਦਿਨਾਂ ਬਾਅਦ ਵੀ ਬੋਰਵੈੱਲ 'ਚ ਬਾਹਰ ਨਾ ਕਢਣ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਸੁਨਾਮ-ਮਾਨਸਾ ਰੋਡ਼ ਜਾਮ ਕਰ ਲਿਆ ਹੈ। ਲੋਕ ਲਗਾਤਾਰ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਵਾਜੀ ਕਰ ਰਹੇ ਹਨ। ਲੋਕਾਂ ਨੇ ਸਰਕਾਰ 'ਤੇ ਇਲਜਾਮ ਲਾਏ ਹਨ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀ ਲੈ ਰਹੀ ਹੈ, ਜਿਸ ਕਾਰਨ ਫ਼ਤਿਹਵੀਰ ਨੂੰ ਬਾਹਰ ਕੱਢਣ 'ਚ ਸਮਾਂ ਲਗ ਰਿਹਾ ਹੈ।