ਪੰਜਾਬ

punjab

ETV Bharat / videos

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ ਹਰਗੋਬਿੰਦ ਨਗਰ ਦੇ ਲੋਕ - disturbed due to sewerage

By

Published : Jul 30, 2021, 9:42 PM IST

ਜਲੰਧਰ: ਹਰਗੋਬਿੰਦ ਨਗਰ ਦੇ ਲੋਕ ਪਿਛਲੇ ਇੱਕ ਸਾਲ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਨਾ ਹੀ ਨਗਰ ਕੌਂਸਲ ਸੀਵਰੇਜ ਦਾ ਹੱਲ ਕਰ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਲੋਕ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਰਹਿੰਦੇ ਹਨ। ਕਿਉਂਕਿ ਇੱਥੇ ਜੋ ਸੀਵਰੇਜ ਗਲੀਆਂ ਦੇ ਵਿੱਚ ਪਿਆ ਹੋਇਆ ਹੈ। ਇਸ ਤੇ ਢੱਕਣ ਨਹੀਂ ਪਏ ਹੋਏ ਅਤੇ ਜਦੋਂ ਸੀਵਰੇਜ ਦਾ ਪਾਣੀ ਗਟਰ ਤੋਂ ਨਿਕਲ ਕੇ ਬਾਹਰ ਆ ਜਾਂਦਾ ਹੈ ਤੇ ਆਉਣ ਜਾਣ ਵਾਲਿਆਂ ਨੂੰ ਸੀਵਰੇਜ ਦੇ ਬਾਰੇ ਨਹੀਂ ਪਤਾ ਲੱਗਦਾ ਜਿਸ ਕਰਕੇ ਲੋਕ ਇੱਥੇ ਆਪਣੇ ਵਾਹਨਾਂ ਸਮੇਤ ਡਿੱਗ ਪੈਂਦੇ ਹਨ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।

ABOUT THE AUTHOR

...view details