ਅਤਿ ਦੀ ਗਰਮੀ 'ਚ ਪਾਣੀ ਲਈ ਤਰਸੇ ਅੰਮ੍ਰਿਤਸਰ ਦੱਖਣੀ ਦੇ ਲੋਕ - ਅਤਿ ਦੀ ਗਰਮੀ
ਅੰਮ੍ਰਿਤਸਰ: ਹਲਕਾ ਦੱਖਣੀ ਦੇ ਵੱਡਰ ਨੰ. 37 ਦੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਜਿਸ ਨੂੰ ਲੈਕੇ ਉਨ੍ਹਾਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਖਿਲਾਫ਼ ਖਾਲੀ ਬਾਲਟੀਆਂ ਖੜਕਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਕਿ ਉਹ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਲੰਬੇ ਅਰਸੇ ਤੋਂ ਉਹ ਤੰਗ ਹਨ, ਜਿਸ ਨੂੰ ਲੈਕੇ ਉਹ ਕਈ ਵਾਰ ਵਿਧਾਇਕ ਨਾਲ ਗੱਲ ਵੀ ਕਰ ਚੁੱਕੇ ਹਨ, ਪਰ ਕੋਈ ਹਲ ਨਹੀਂ ਹੋ ਰਿਹਾ। ਇਸ ਮੌਕੇ ਵਾਰਡ ਦੇ ਕੌਂਸਲਰ ਦਾ ਕਹਿਣਾ ਕਿ ਹਲਕਾ ਵਿਧਾਇਕ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦੇ ਰਹੇ।