ਲੌਕਡਾਊਨ ਦੌਰਾਨ ਨੌਕਰੀਆਂ ਗੁਆਉਣ ਵਾਲਿਆਂ ਨੇ ਲੇਬਰ ਵਿਭਾਗ ਨੂੰ ਭੇਜੀ ਸ਼ਿਕਾਇਤ - ਲੇਬਰ ਵਿਭਾਗ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦੇ ਦੇਸ਼ ਭਰ 'ਚ ਲੌਕਡਾਊਨ ਲਗਾਇਆ ਗਿਆ ਸੀ। ਲੌਕਡਾਊਨ ਦੇ ਦੌਰਾਨ ਭਾਰਤੀ ਅਰਥ ਵਿਵਸਥਾ 'ਚ ਕਾਫੀ ਗਿਰਾਵਟ ਆਈ ਹੈ। ਲੌਕਡਾਊਨ ਦੇ ਵਿਚਾਲੇ ਲਗਭਗ ਸਾਰੇ ਹੀ ਕਾਰੋਬਾਰ ਠੱਪ ਹੋ ਗਏ ਹਨ। ਇਸ ਦੌਰਾਨ ਕਈ ਪ੍ਰਾਈਵੇਟ ਕੰਪਨੀਆਂ, ਹੌਸਪਿਟੈਲਿਟੀ ਡਿਪਾਰਟਮੈਂਟ ਨੇ ਆਪਣੇ ਕਰਮਚਾਰੀਆਂ ਨੂੰ ਕੱਢ ਦਿੱਤਾ। ਸ਼ਹਿਰ ਦੇ ਲੇਬਰ ਵਿਭਾਗ ਦੇ ਕੋਲ ਈ-ਮੇਲ ਰਾਹੀਂ ਹਜ਼ਾਰਾਂ ਦੀ ਗਿਣਤੀ 'ਚ ਅਜਿਹੇ ਲੋਕਾਂ ਦੀ ਅਰਜ਼ੀਆਂ ਪਹੁੰਚੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੰਪਨੀਆਂ ਵੱਲੋਂ ਬਿਨ੍ਹਾਂ ਵਜ੍ਹਾ ਦੱਸੇ, ਬਿਨ੍ਹਾਂ ਤਨਖ਼ਾਹ ਤੇ ਬਿਨ੍ਹਾਂ ਸੂਚਤ ਕੀਤੇ ਨੌਕਰੀ ਤੋਂ ਕੱਢੇ ਜਾਣ ਦੀ ਸ਼ਿਕਾਇਤ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਅਰਥ ਵਿਵਸਥਾ ਮਾਹਿਰਾਂ ਤੇ ਵਕੀਲਾਂ ਦਾ ਕਹਿਣਾ ਹੈ ਕਿ ਜਿਆਦਤਰ ਨੌਕਰੀਆਂ ਕਰਨ ਵਾਲੇ ਲੋਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੁੰਦੇ ਹਨ। ਇਨ੍ਹਾਂ ਚੋਂ ਕਈ ਲੋਕਾਂ ਦੇ ਘਰ ਮਹਿਜ ਉਨ੍ਹਾਂ ਦੀ ਤਨਖਾਹਾਂ ਤੋਂ ਚਲਦਾ ਹੈ ਤੇ ਉਨ੍ਹਾਂ ਨੇ ਬੈਂਕ ਤੋਂ ਲੋਨ ਲਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਵੱਲੋਂ ਅਜਿਹਾ ਵਿਵਹਾਰ ਸਹੀ ਨਹੀਂ ਹੈ। ਸਰਕਾਰ ਨੂੰ ਮੌਜੂਦਾ ਸਮੇਂ 'ਚ ਮੱਧ ਵਰਗ ਨਾਲ ਸਬੰਧਤ ਲੋਕਾਂ ਲਈ ਸੋਚਣਾ ਚਾਹੀਦਾ ਹੈ, ਕਿਉਂਕਿ ਉਹ ਗਰੀਬੀ ਰੇਖਾਂ ਤੋਂ ਉੱਤੇ ਹੁੰਦੇ ਹਨ ਤੇ ਉਹ ਕਿਸੇ ਸਰਕਾਰੀ ਸਕੀਮ ਹੇਠ ਨਹੀਂ ਆਉਂਦੇ। ਉਨ੍ਹਾਂ ਆਖਿਆ ਕਿ ਗਰੀਬਾਂ ਲਈ ਸਰਕਾਰ ਵੱਲੋਂ ਸਕੀਮਾਂ ਕੱਢੀਆਂ ਜਾਂਦੀਆਂ ਹਨ, ਜਦਕਿ ਆਮ ਵਰਗ ਹਮੇਸ਼ਾ ਹੀ ਅਰਥ ਵਿਵਸਥਾ 'ਚ ਆਏ ਬਦਲਾਅ ਦੌਰਾਨ ਸਭ ਤੋਂ ਵੱਧ ਪ੍ਰਭਾਵਤ ਹੁੰਦਾ ਹੈ।