ਲੁਧਿਆਣਾ ਵਾਸੀਆਂ ਨੇ ਸਰਕਾਰੀ ਹਿਦਾਇਤਾਂ ਦੀਆਂ ਉੱਡਾਈਆਂ ਧੱਜੀਆਂ
ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਹਨ। ਲੱਖਾਂ ਹੀ ਲੋਕ ਇਸ ਮਹਾਂਮਾਰੀ ਦੀ ਲਪੇਟ 'ਚ ਹਨ ਅਜਿਹੇ 'ਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਖੇਤਰਾਂ ਨੂੰ ਰੈਡ ਅਲਰਟ 'ਚ ਰੱਖਿਆ ਗਿਆ ਹੈ ਜਿਥੇ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਵੱਧ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ 'ਚ ਲੋਕਾਂ ਵੱਲੋਂ ਸਰਕਾਰੀ ਹਿਦਾਇਤਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕ ਸ਼ਰੇਆਮ ਗੱਡੀਆਂ, ਮੋਟਰ ਸਾਈਕਲ 'ਚ ਘੁੰਮਦੇ ਹੋਏ ਵਿਖਾਈ ਦੇ ਰਹੇ ਹਨ।