ਜਲੰਧਰ ’ਚ ਖਰਾਬ ਕਣਕ ਵੇਖ ਲੋਕਾਂ ਨੇ ਕੀਤਾ ਹੰਗਾਮਾ - ਫੂਡ ਇੰਸਪੈਕਟਰ
ਜਲੰਧਰ: ਜ਼ਿਲ੍ਹੇ ਦੇ ਲੰਮਾ ਪਿੰਡ ਵਿਖੇ ਲੋਕਾਂ ਨੇ ਉਸ ਵੇਲੇ ਹੰਗਾਮਾ ਕੀਤਾ ਜਦੋਂ ਉਨ੍ਹਾਂ ਨੂੰ ਦਿੱਤੀ ਗਈ ਕਣਕ ਖਰਾਬ ਨਿਕਲੀ। ਸਥਾਨਕ ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਵੱਖ ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਇਨ੍ਹਾਂ ਸਕੀਮਾ ਤਹਿਤ ਹੀ ਉਨ੍ਹਾਂ ਨੂੰ ਕਣਕ ਦਿੱਤੀ ਜਾਂਦੀ ਹੈ ਪਰ ਜਦੋ ਡਿਪੂ ਹੋਲਡਰਾਂ ਵੱਲੋਂ ਉਨ੍ਹਾਂ ਨੂੰ ਕਣਕ ਦਿੱਤੀ ਗਈ ਤਾਂ ਦਿੱਤੀ ਗਈ ਕਣਕ ਖਰਾਬ ਨਿਕਲੀ। ਨਾ ਤਾਂ ਉਹ ਇਨਸਾਨਾਂ ਲ਼ਈ ਸੀ ਅਤੇ ਨਾ ਹੀ ਜਾਨਵਰਾਂ ਲਈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀਆਂ ਜਰੂਰਤਾਂ ਦੀ ਸਰਕਾਰ ਧਿਆਨ ਰੱਖੇ ਅਤੇ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਮਾਮਲੇ ’ਤੇ ਡਿਪੂ ਹੋਲਡਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਉਹੀ ਸਮਾਨਾ ਦਿੰਦੇ ਹਨ ਜੋ ਪਿੱਛੋ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਫਿਲਹਾਲ ਉਨ੍ਹਾਂ ਨੇ ਇਸ ਸਬੰਧੀ ਫੂਡ ਇੰਸਪੈਕਟਰ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਣਕ ਨੂੰ ਬਦਲ ਦੇਣਗੇ।