ਬਜਟ ਨਾਲ ਲੋਕਾਂ ਨੂੰ ਆਸਾਨੀ ਨਾਲ ਮਿਲਣਗੀਆਂ ਸਿਹਤ ਸੁਵਿਧਾਵਾਂ: ਡਾ. ਗਰੇਵਾਲ
ਚੰਡੀਗੜ੍ਹ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਬਜਟ 2021-22 ਪੇਸ਼ ਕੀਤਾ ਗਿਆ। ਇਸ ਬਜਟ ਦੌਰਾਨ ਸਿਹਤ ਸੈਕਟਰ ਲਈ ਬਜਟ ਖ਼ਾਸ ਰਿਹਾ। ਸਿਹਤ ਬਜਟ ਬਾਰੇ ਜਾਣਕਾਰੀ ਦਿੰਦਿਆਂ ਡਾ. ਐਸਪੀਐਸ ਗਰੇਵਾਲ ਨੇ ਦੱਸਿਆ ਕਿ ਨਵੇਂ ਟੈਕਸ ਨਹੀਂ ਲਗਾਏ ਗਏ ਅਤੇ ਨਾ ਹੀ ਕੋਰੋਨਾ ਸੈਸ ਲਗਾਇਆ ਗਿਆ। ਸਿਹਤ ਸੈਕਟਰ 'ਚ ਬੈਲੇਂਸ ਐਲੋਕੇਸ਼ਨ, ਸਿਹਤ ਸੁਵਿਧਾਵਾਂ ਵਧਾਈਆਂ ਗਈਆਂ ਹਨ। ਸਿਹਤ ਸੈਕਟਰ ਵਿੱਚ ਸਰਕਾਰ ਪ੍ਰਾਇਮਰੀ ਹਾਈ ਤੇ ਮਿਡਲ ਸਿਹਤ ਸੈਕਟਰ 'ਚ ਪੈਸਾ ਖ਼ਰਚ ਕਰ ਰਹੀ ਹੈ। ਇਸਤੋਂ ਇਲਾਵਾ ਸਵੱਛ ਭਾਰਤ ਅਭਿਆਨ ਤਹਿਤ ਸੈਨੀਟੇਸ਼ਨ ਸੈਕਟਰ ਵਿੱਚ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਨੂੰ ਅਸਾਨੀ ਨਾਲ ਸਿਹਤ ਸੁਵਿਧਾਵਾਂ ਮਿਲਣਗੀਆਂ।