1 ਜੂਨ ਤੋਂ ਸੰਗਤਾਂ ਲਈ ਖੱਲ੍ਹਣਗੇ ਹੇਮਕੁੰਟ ਸਾਹਿਬ ਦਾ ਕਿਵਾੜ - Shri Hemkunt sahib latest news
ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਖੁੱਲ੍ਹਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 1 ਜੂਨ 2020 ਤੋਂ ਸੰਗਤਾਂ ਹੇਮਕੁੰਟ ਸਾਹਿਬ ਨਤਮਸਤਕ ਹੋ ਸਕਣਗੀਆਂ। 1 ਜੂਨ ਤੋਂ ਹੇਮਕੁੰਟ ਸਾਹਿਬ ਤੋਂ ਇਲਾਵਾ ਲਛਮਣ ਮੰਦਿਰ ਦੇ ਕਪਾਟ ਵੀ ਖੁੱਲ੍ਹਣਗੇ। ਹੇਮਕੁੰਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਲਾਤਾਂ ਦਾ ਜ਼ਾਇਜ਼ਾ ਲੈ ਰਹੇ ਹਨ। ਉੱਥੇ ਹੀ ਰਾਸ਼ਨ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਸਾਲ ਹੋਈ ਬਰਫ਼ਬਾਰੀ ਕਾਰਨ ਹੇਮਕੁੰਟ ਸਾਹਿਬ ਜਾਣ ਲਈ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਫ਼ਿਲਹਾਲ ਧਾਮ 'ਚ 20 ਫ਼ੁੱਟ ਬਰਫ਼ ਜੰਮੀ ਹੋਈ ਹੈ।
Last Updated : Feb 17, 2020, 8:05 PM IST