ਪਿੰਡ ਹਰੀ ਨੌਂ ਦੇ ਲੋਕਾਂ ਨੇ ਪਿੰਡ ਦੀ ਪੰਚਾਇਤ 'ਤੇ ਲਗਾਏ ਪੱਖ-ਪਾਤ ਕਰਨ ਦੇ ਦੋਸ਼
ਫ਼ਰੀਦਕੋਟ: ਜਿਲ੍ਹੇ ਦੇ ਪਿੰਡ ਹਰੀ ਨੌਂ ਵਿੱਚ ਵਾਸੀਆਂ ਨੇ ਪੰਚਾਇਤ ਉੱਤੇ ਸਰਕਾਰੀ ਰਾਸ਼ਨ ਵੰਡਣ ਸਮੇਂ ਭੇਦ ਭਾਵ ਕਰਨ ਦੇ ਦੋਸ਼ ਲਗਾਏ। ਇਕੱਠੇ ਹੋਏ ਪਿੰਡ ਵਾਲਿਆਂ ਨੇ ਦੱਸਿਆ ਕਿ ਬੀਤੇ ਦਿਨੀਂ ਕਰਫਿਊ ਦੌਰਾਨ ਸਰਕਾਰ ਵਲੋਂ ਪਿੰਡ ਦੇ ਲੋੜਵੰਦਾਂ ਲਈ ਰਾਸ਼ਨ ਭੇਜਿਆ ਗਿਆ ਸੀ ਜਿਸ ਨੂੰ ਪਿੰਡ ਦੀ ਪੰਚਾਇਤ ਨੇ ਲੋਕਾਂ ਵਿੱਚ ਵੰਡਿਆ ਸੀ। ਲੋਕਾਂ ਨੇ ਦੋਸ਼ ਲਗਾਏ ਕਿ ਸਰਕਾਰ ਵਲੋਂ ਆਇਆ ਰਾਸ਼ਨ ਪਿੰਡ ਦੀ ਪੰਚਾਇਤ ਨੇ ਆਪਣੇ ਚਹੇਤਿਆਂ ਕਾਂਗਰਸੀ ਪਰਿਵਾਰਾਂ ਨੂੰ ਹੀ ਵੰਡਿਆ। ਜਦਕਿ, ਅਕਾਲੀ ਦਲ ਨਾਲ ਸਬੰਧਤ ਕਿਸੇ ਪਰਿਵਾਰ ਨੂੰ ਰਾਸ਼ਨ ਨਹੀਂ ਦਿੱਤਾ ਗਿਆ।