ਫਿਰੋਜ਼ਪੁਰ: ਭੂਚਾਲ ਦੇ ਝੱਟਕਿਆਂ ਤੋਂ ਬਾਅਦ ਲੋਕ ਆਏ ਘਰਾਂ ਤੋਂ ਬਾਹਰ - earthquake updates
ਫਿਰੋਜ਼ਪੁਰ: ਪੰਜਾਬ ਸਣੇ ਉਤਰ ਭਾਰਤ 'ਚ ਤੇਜ਼ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ ਜਿਸ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 2-3 ਝੱਟਕੇ ਮਹਿਸੂਸ ਹੋਏ ਤੇ ਉਹ ਆਪਣੇ ਘਰ ਤੋਂ ਬਾਹਰ ਆ ਗਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਝੱਟਕਿਆਂ ਤੋਂ ਭੂਚਾਲ ਦੀ ਤੀਬਰਤਾ ਜ਼ਿਆਦਾ ਲੱਗ ਰਹੀ ਹੈ।