ਸਮਾਜਿਕ ਦੂਰੀ ਬਣਾ ਕੇ ਖ਼ਰੀਦਦਾਰੀ ਕਰ ਰਹੇ ਨੇ ਲੋਕ - ਸਮਾਜਿਕ ਦੂਰੀ ਬਣਾ ਕੇ ਖ਼ਰੀਦਦਾਰੀ
ਪੰਜਾਬ ਵਿੱਚ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਹੋਮ ਡਿਲਵਰੀ ਦੀ ਗੱਲ ਆਖੀ ਗਈ ਸੀ ਪਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਕੈਮਿਸਟ ਸ਼ਾਪ ਵਾਲਿਆਂ ਨੇ ਹੋਮ ਡਿਲਵਰੀ ਵਿੱਚ ਅਸਮਰਥਾ ਜ਼ਾਹਿਰ ਕੀਤੀ ਹੈ ਜਿਸ ਤੋਂ ਬਾਅਦ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਨੇ ਨਿਗਰਾਨੀ ਵਿੱਚ ਕੈਮਿਸਟ ਦੁਕਾਨਾਂ ਖੁਲਵਾ ਕੇ ਟਰਾਇਲ ਲਿਆ। ਲੋਕਾਂ ਨੇ ਸਮਾਜਿਕ ਦੂਰੀ ਬਣਾ ਕੇ ਦਵਾਈਆਂ ਖਰੀਦੀਆਂ।