ਅੰਮ੍ਰਿਤਸਰ ਚ ਹੋਲੀ ਦੀਆਂ ਰੌਣਕਾਂ - ਕੋਰੋਨਾ ਮਹਾਂਮਾਰੀ
ਕੋਰੋਨਾ ਮਹਾਂਮਾਰੀ ਨੇ ਮੁੜ ਤੋਂ ਲੋਕਾਂ ’ਚ ਡਰ ਨੂੰ ਪੈਦਾ ਕਰ ਦਿੱਤਾ ਹੈ। ਇਸਦੇ ਬਾਵਜੁਦ ਵੀ ਲੋਕਾਂ ਵੱਲੋਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਪੂਰੀ ਗਾਈਡਲਾਈਨਜ਼ ਨੂੰ ਧਿਆਨ ਚ ਰੱਖ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ। ਸ਼ਹਿਰ ਚ ਵੀ ਦੁਕਾਨਾਂ ’ਤੇ ਲੋਕਾਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਖਰੀਦਦਾਰੀ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਹੋਲੀ ਦਾ ਤਿਉਹਾਰ ਖੁਸ਼ੀ ਦਾ ਤਿਉਹਾਰ ਹੈ। ਇਸ ਤਿਉਹਾਰ ਨੂੰ ਹਰ ਕਿਸੇ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਨਾਲ ਹੀ ਲੋਕਾਂ ਨੂੰ ਸਰਕਾਰ ਦੀਆਂ ਗਾਈਡਲਾਈਨਜ਼ ਦੀਆਂ ਸਹੀ ਤਰੀਕੇ ਨਾਲ ਪਾਲਣਾ ਕਰਨੀ ਚਾਹੀਦੀ ਹੈ।
Last Updated : Mar 28, 2021, 12:57 PM IST