ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਲੋਕਾਂ ਨੇ ਉਡਾਈਆਂ 'ਸਮਾਜਕ ਦੂਰੀ' ਦੀਆਂ ਧੱਜੀਆਂ - ਕੋਰੋਨਾ ਵਾਇਰਸ
ਅੰਮ੍ਰਿਤਸਰ: ਸ਼ਹਿਰ ਦੀ ਸਬਜ਼ੀ ਮੰਡੀ 'ਚ ਲੋਕ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਦੀ ਧੱਜੀਆਂ ਉਡਾਉਂਦੇ ਹੋਏ ਵਿਖਾਈ ਦਿੱਤੇ। ਸਬਜ਼ੀ ਮੰਡੀ 'ਚ ਉਮੜੀ ਲੋਕਾਂ ਦੀ ਇਸ ਭੀੜ ਨੇ ਪ੍ਰਸ਼ਾਸਨ ਦੇ ਪ੍ਰਬੰਧਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀ ਵਿੱਚ ਸਮਾਜਕ ਦੂਰੀ ਨੂੰ ਲੈ ਕੇ ਕੋਈ ਪੁਖਤੇ ਪ੍ਰਬੰਧ ਨਹੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮੰਡੀ ਵਿੱਚ ਪੁਲਿਸ ਵੀ ਤਾਇਨਾਤ ਹੈ ਪਰ ਲੋਕ ਪੁਲਿਸ ਦੀ ਕੋਈ ਪਰਵਾਹ ਨਹੀ ਕਰ ਰਹੇ ਹਨ। ਜ਼ਿਕਰੇਖ਼ਾਸ ਹੈ ਕਿ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਹੁੰਦੀ ਜਾ ਰਹੀ ਹੈ। ਅਜਿਹੇ 'ਚ ਲੋਕਾਂ ਦਾ ਇਸ ਤਰ੍ਹਾਂ ਖੁਲ੍ਹੇਆਮ ਭੀੜ 'ਚ ਘੁੰਮਣਾ ਨਵੀਂ ਮੁਸੀਬਤ ਨੂੰ ਬੁਲਾਵਾ ਦੇ ਸਕਦਾ ਹੈ।