ਮੋਟਰ ਦਾ ਕੁਨੈਕਸ਼ਨ ਕੱਟਣ ’ਤੇ ਲੋਕਾਂ ਨੇ ਕੀਤਾ ਹੰਗਾਮਾ - ਹੁਸ਼ਿਆਰਪੁਰ
ਹੁਸ਼ਿਆਰਪੁਰ: ਹਰਿਆਣਾ ਰੋਡ 'ਤੇ ਬਣੀ ਕਲੋਨੀ ਹੁਸ਼ਿਆਰਪੁਰ ਇਨਕਲੇਵ (Hoshiarpur Enclave) ਜੋ ਕਿ ਅਰੋੜਾ ਕਲੋਨਾਇਜਰ ਵੱਲੋਂ ਕਟੀ ਗਈ ਸੀ। ਇਸ ਕਲੋਨੀ ਵਿਚ ਲੱਗੀ ਪਾਣੀ ਦੀ ਮੋਟਰ ਦਾ ਬਿੱਲ ਬਿਜਲੀ ਵਿਭਾਗ ਵੱਲੋਂ 11 ਲੱਖ ਭੇਜਿਆ ਗਿਆ।ਜਿਸ ਦੇ ਚਲਦੇ ਬਿਜਲੀ ਵਿਭਾਗ ਵੱਲੋਂ ਇਸ ਮੋਟਰ ਦੀ ਬਿਜਲੀ (Electricity) ਦੀ ਤਾਰ ਕਟ ਦਿਤੀ ਗਈ।ਜਿਸ ਨਾਲ ਹੁਣ ਪੂਰੀ ਕਲੋਨੀ ਪਾਣੀ ਨੂੰ ਤਰਸ ਰਹੀ ਹੈ।ਜਿਸ ਦੇ ਚਲਦੇ ਕਲੋਨੀ ਵਾਸੀਆਂ ਨੇ ਹਰਿਆਣਾ ਰੋਡ ਜਾਮ ਕੀਤਾ ਗਿਆ।ਕਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਮਿਲੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ।