ਤਰਨ ਤਾਰਨ: ਖਡੂਰ ਸਾਹਿਬ 'ਚ ਲੋਕਾਂ ਨੇ ਕਾਂਗਰਸ ਨੂੰ ਕਿਹਾ ਬਾਏ-ਬਾਏ - Congress news in punjabi
ਤਰਨ ਤਾਰਨ: ਕਾਂਗਰਸ ਪਾਰਟੀ ਦੀ ਸਰਕਾਰ ਬਣੀ ਅਜੇ ਤਿੰਨ ਸਾਲ ਵੀ ਨਹੀਂ ਹੋਏ ਪਰ ਲੋਕਾਂ ਦਾ ਮੋਹ ਸਰਕਾਰ ਤੋ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਭੈਣੀ ਮੱਟੂਆ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਭੈਣੀ ਮੱਟੂਆ ਦੇ ਲੋਕਾਂ ਨੇ ਕਿਹਾ ਕਿ ਸਾਡਾ ਐਮਐਲਏ ਕੋਣ ਹੈ, ਸਾਨੂੰ ਕੁਝ ਪਤਾ ਨਹੀ ਹੈ, ਕਿਉਂਕਿ ਵੋਟਾਂ ਤੋਂ ਬਾਅਦ ਕੋਈ ਵੀ ਪਿੰਡ 'ਚ ਵਾਪਸ ਨਹੀਂ ਆਇਆ ਹੈ। ਇਸ ਮੌਕੇ ਹਿੰਦੋਸਤਾਨ ਸ਼ਕਤੀ ਸੈਨਾਂ ਪਾਰਟੀ ਪ੍ਰਧਾਨ ਪੰਜਾਬ ਸੰਤੋਖ ਸਿੰਘ ਸੁੱਖ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਲੋਕ ਕਾਂਗਰਸ ਸਰਕਾਰ ਤੋਂ ਪਰੇਸ਼ਾਨ ਹਨ।