ਰੰਗੇ ਹੱਥੀਂ ਚੋਰ ਕਾਬੂ, ਸੀਸੀਟੀਵੀ ਆਈ ਸਾਹਮਣੇ - Jalandhar crime news
ਜਲੰਧਰ: ਸੂਬੇ ਦੇ ਵਿੱਚ ਚੋਰੀ ਤੇ ਲੁੱਟ ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਵਿੱਚ ਚੋਰੀ ਕਰਦੇ ਚੋਰਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਚੋਰਾਂ ਦੇ ਕੋਲੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਚੋਰਾਂ ਨੂੰ ਕਾਬੂ ਕੀਤਾ ਗਿਆ ਹੈ। ਫੜ੍ਹੇ ਗਏ ਚੋਰਾਂ ਦੇ ਵਿੱਚ ਇੱਕ ਮਹਿਲਾ ਸ਼ਾਮਿਲ ਹੈ। ਲੋਕਾਂ ਵੱਲੋਂ ਚੋਰ ਦਾ ਕੁੱਟਾਪਾ ਚਾੜ੍ਹਿਆ ਗਿਆ ਹੈ। ਪੁਲਿਸ ਵੱਲੋਂ ਸ਼ਹਿਰ ਦੇ ਵਿੱਚੋਂ ਚੋਰ ਨੂੰ ਬਿਨਾਂ ਕੱਪੜਿਆਂ ਤੋਂ ਥਾਣੇ ਲਿਜਾਇਆ ਗਿਆ ਹੈ। ਚੋਰੀ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਅਤੇ ਮਹਿਲਾ ਸਾਥੀ ਚੋਰੀ ਕਰਦੇ ਵੀ ਵਿਖਾਈ ਦਿੱਤੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।