ਲੱਕ ਤੋੜਵੀਂ ਮਹਿੰਗਾਈ ਤੋਂ ਲੋਕ ਪ੍ਰੇਸ਼ਾਨ
ਅੰਮ੍ਰਿਤਸਰ: ਜਿਉਂ ਜਿਉਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ, ਸਬਜ਼ੀਆਂ ਮਹਿੰਗੀਆਂ ਹੋ ਰਹੀਆਂ ਹਨ। ਲੋਕਾਂ ਨੇ ਸਰਕਾਰ ਨੂੰ ਇਸ ਸੰਬਧੀ ਧਿਆਨ ਦੇਣ ਦੀ ਅਪੀਲ ਕੀਤੀ। ਬੀਤੇ ਕੁਝ ਦਿਨਾਂ ਤੋਂ ਪੈਟਰੋਲ, ਡੀਜ਼ਲ ਆਦਿ ਦੇ ਰੇਟਾਂ ਵਿਚ ਵਾਧਾ ਹੋਣ ਬਾਅਦ ਹੁਣ ਆਪ ਲੋਕਾਂ ਤੇ ਸਬਜ਼ੀਆਂ ਦੇ ਰੇਟਾਂ ਨੇ ਭਾਰੀ ਬੋਝ ਪਾਇਆ ਹੈ। ਲੋਕ ਦਿਨੋਂ ਵੱਧ ਰਹੇ ਸਬਜੀਆਂ ਦੇ ਰੇਟਾਂ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਸਰਕਾਰ ਤੋਂ ਇਸ ਵੱਲ ਧਿਆਨ ਦਿਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਲੋਕਾਂ ਨੇ ਕਿਹਾ ਕਿ ਪੈਟਰੋਲ, ਡੀਜਲ, ਰਸੋਈ ਗੈਸ ਦੇ ਰੇਟ ਵਧਣ ਤੋਂ ਬਾਅਦ ਹਰੇਕ ਵਸਤੂ ਦੇ ਰੇਟ ਵੱਧ ਰਹੇ ਹਨ, ਜਿਸ ਨਾਲ ਉਹਨਾਂ ਦੀ ਜੇਬ ਤੇ ਭਾਰੀ ਅਸਰ ਪਿਆ ਹੈ, ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਉਹਨਾਂ ਨਾਲ ਅੱਛੇ ਦਿਨਾਂ ਦਾ ਵਾਧਾ ਕੀਤਾ ਗਿਆ ਸੀ। ਪਰ ਉਹਨਾਂ ਦੇ ਆਰਥਿਕ ਹਾਲਤ ਦਿਨੋਂ ਦਿਨ ਬਦਤਰ ਹੁੰਦੇ ਜਾ ਰਹੇ ਹਨ।