ਅਜੇ ਵੀ ਬੱਸਾਂ 'ਚ ਬੈਠਣ ਤੋਂ ਕਤਰਾਉਂਦੇ ਨੇ ਲੋਕ, ਬੱਸ ਅੱਡੇ ਸੁੰਨਸਾਨ - ਲੋਕਾਂ 'ਚ ਕੋਰੋਨਾ ਦਾ ਖੌਫ
ਸੂਬਾ ਸਰਕਾਰ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ ਘਟਣ ਦੇ ਦਾਅਵੇ ਕਰ ਰਹੀ ਹੈ ਪਰ ਲੋਕਾਂ 'ਚ ਕੋਰੋਨਾ ਦਾ ਖੌਫ ਇੰਨਾ ਹੈ ਕਿ ਸਰਕਾਰ ਵੱਲੋਂ ਬੱਸਾਂ ਚਲਾਉਣ ਦੀ ਆਗਿਆ ਦੇਣ ਦੇ ਕਰੀਬ ਦੋ ਹਫਤਿਆਂ ਬਾਅਦ ਵੀ ਬੱਸਾਂ ਨੂੰ ਸਵਾਰੀਆਂ ਨਾ ਮਿਲਣ ਕਾਰਣ ਬੱਸਾਂ ਚੱਲ ਨਹੀਂ ਰਹੀਆਂ। ਇਸ ਕਰਕੇ ਬੱਸ ਅੱਡਿਆਂ 'ਤੇ ਸੁੰਨ ਪਸਰੀ ਹੋਈ ਹੈ। ਪੀ.ਆਰ.ਟੀ.ਸੀ. ਦੇ ਅੱਡਾ ਇੰਚਾਰਜ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਬੱਸਾਂ ਨੂੰ ਸਵਾਰੀ ਨਹੀਂ ਮਿਲ ਰਹੀ ਹੈ।