ਪਠਾਨਕੋਟ: ਬਾਜ਼ਾਰਾਂ ਵਿੱਚ ਮੁੜ ਪਰਤੀ ਰੌਣਕ - ਤਿਉਹਾਰਾਂ ਦਾ ਸੀਜ਼ਨ
ਪਠਾਨਕੋਟ: ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਬਾਜ਼ਾਰਾਂ ਵਿੱਚ ਮੁੜ ਤੋਂ ਰੌਣਕ ਪਰਤਣ ਲੱਗ ਪਈ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਲਗ ਪਏ ਹਨ। ਕਰਵਾਚੌਥ 'ਤੇ ਮਹਿਲਾਵਾਂ ਬਾਜ਼ਾਰ ਵਿੱਚ ਆ ਕੇ ਖਰੀਦਾਰੀ ਕਰ ਰਹੀਆਂ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਮੰਦੀ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਪਰ ਹੁਣ ਬਾਜ਼ਾਰ ਵਿੱਚ ਲੋਕ ਖਰੀਦਾਰੀ ਕਰਨ ਲਈ ਨਿਕਲ ਰਹੇ ਹਨ।