ਕੋਵਿਡ-19: ਹੁਸ਼ਿਆਰਪੁਰ 'ਚ ਰਾਸ਼ਨ ਨਾ ਮਿਲਣ 'ਤੇ ਭੜਕੇ ਪਿੰਡ ਵਾਸੀ
ਹੁਸ਼ਿਆਰਪੁਰ: ਹੁਸ਼ਿਆਰਪੁਰ ਦਸੂਹਾ ਰੋਡ 'ਤੇ ਸਥਿਤ ਪਿੰਡ ਨਵੀਂ ਬਸੀ ਦੇ ਪਿੰਡ ਵਾਸੀਆਂ ਨੇ ਸਰਕਾਰ 'ਤੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ ਜਦੋਂ ਤੋਂ ਕਰਫ਼ਿਊ ਲੱਗਿਆ ਹੋਇਆ ਹੈ, ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਰਾਸ਼ਨ ਸਮੱਗਰੀ ਨਹੀਂ ਪਹੁੰਚੀ। ਉੱਥੇ ਹੀ ਜੇ ਥੋੜ੍ਹੀ ਬਹੁਤੀ ਆਈ ਵੀ ਹੈ, ਉਸ ਨੂੰ ਵੀ ਸਰਪੰਚ ਵੱਲੋਂ ਚੰਗੀ ਤਰ੍ਹਾਂ ਵੰਡਿਆ ਨਹੀਂ ਗਿਆ, ਜਿਸ ਕਾਰਨ ਪਿੰਡ ਵਾਸੀਆਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ।