ਕੋਰੋਨਾ ਵਾਇਰਸ ਕਾਰਨ ਲਗੇ ਕਰਫਿਊ ਕਰਕੇ ਫਿੱਕਾ ਪਿਆ ਨਵਰਾਤਰਿਆਂ ਦਾ ਤਿਉਹਾਰ - ਪੰਜਾਬ 'ਚ ਕਰਫਿਊ
ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਦਾ ਲਗਾ ਦਿੱਤਾ ਗਿਆ ਹੈ। ਕਰਫਿਊ ਦੇ ਕਾਰਨ ਇਸ ਵਾਰ ਨਵਰਾਤਰਿਆਂ ਦਾ ਤਿਉਹਾਰ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਨਵਰਾਤਰੇ ਇਸ ਵਾਰ 25 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਕਰਫਿਊ ਦੇ ਚਲਦੇ ਲੋਕ ਨਵਰਾਤਰਿਆਂ ਦੀ ਖ਼ਰੀਦਦਾਰੀ ਨਹੀਂ ਕਰ ਸਕੇ। ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਚਲਦੇ ਉਨ੍ਹਾਂ ਨੂੰ ਵਰਤ ਲਈ ਵਰਤੀ ਜਾਣ ਵਾਲੀ ਵਸਤੂਆਂ ਨਹੀਂ ਮਿਲ ਸਕੀਆਂ।