ਕੰਮ ਨਾ ਹੋਣ ਕਾਰਨ ਸੇਵਾ ਕੇਂਦਰ ਬਾਹਰ ਲੋਕ ਹੋ ਰਹੇ ਖੱਜਲ-ਖੁਆਰ - lack of work
ਫਿਰੋਜ਼ਪੁਰ: ਜ਼ਿਲ੍ਹੇ ਦੇ ਸੇਵਾ ਕੇਂਦਰ (seva kender) ਵਿੱਚ ਕੰਮ ਸਹੀ ਸਮੇਂ ਤੇ ਨਾ ਹੋਣ ਕਾਰਨ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾ ਕੇਂਦਰ (seva kender) ਦੇ ਵਿੱਚ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਈ-ਕਈ ਦਿਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲਾਈਨਾਂ ਵਿੱਚ ਲੱਗ ਕੇ ਵੀ ਉਨ੍ਹਾਂ ਦਾ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰਾਂ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਨ। ਦੂਸਰਾ ਉਨ੍ਹਾਂ ਦੱਸਿਆ ਉੱਥੇ ਲੱਗਿਆ ਕੂੜੇ ਦਾ ਡੰਪ ਉਨ੍ਹਾਂ ਲਈ ਇੱਕ ਹੋਰ ਮੁਸ਼ਕਿਲ ਬਣਿਆ ਹੋਇਆ ਹੈ ਕਿਉਂਕਿ ਸਾਰਾ ਦਿਨ ਕੰਮ ਨਾ ਹੋਣ ਕਾਰਨ ਉਨ੍ਹਾਂ ਉੱਥੇ ਹੀ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਸੇਵਾ ਕੇਂਦਰ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾ ਦਾ ਕਹਿਣੈ ਕਿ ਜਿੰਨ੍ਹਾਂ ਕੰਮ ਉਹ ਸਾਰੇ ਜਾਣੇ ਕਰ ਸਕਦੇ ਹਨ ਉਨ੍ਹਾਂ ਕਰਦੇ ਹਨ।