ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਲੋਕ ਖਰੀਦ ਰਹੇ ਰਾਵਣ - People are buying Ravan
ਜਲੰਧਰ :ਦੁਸਹਿਰੇ (Dussehra) ਦਾ ਤਿਉਹਾਰ ਭਾਰਤ ਵਿੱਚ ਹਰ ਸਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਤਿਉਹਾਰ (Dussehra) ) ਨੂੰ ਅਧਰਮ ਤੇ ਧਰਮ ਦੀ ਜਿੱਤ ਵਜੋਂ ਵੀ ਮਨਾਇਆ ਜਾਂਦਾ ਹੈ। ਇਸਦੇ ਚੱਲਦੇ ਹੀ ਦੁਸਹਿਰੇ ਦੇ ਤਿਉਹਾਰ ਨੂੰ ਲੈਕੇ ਬਾਜ਼ਾਰ ਦੇ ਵਿੱਚ ਖੂਬ ਰੌਂਣਕਾ ਵੇਖਣ ਨੂੰ ਮਿਲ ਰਹੀਆਂ ਹਨ। ਜਲੰਧਰ ਦੇ ਜੇਲ੍ਹ ਚੌਕ ‘ਤੇ ਉੱਥੋਂ ਦੇ ਵਸਨੀਕ ਲੋਕਾਂ ਵੱਲੋਂ ਵੱਖ ਵੱਖ ਤਰ੍ਹਾਂ ਰਾਵਣ ਬਣਾਏ ਗਏ। ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਰਾਵਣ ਖਰੀਦਣ ਦੇ ਲਈ ਪਹੁੰਚੇ ਰਹੇ ਹਨ। ਇੰਨ੍ਹਾਂ ਬਣਾਏ ਗਏ ਰਾਵਣਾਂ ਦੀ ਉਚਾਈ ਕਾਫੀ ਦੱਸੀ ਜਾ ਰਹੀ ਹੈ। ਇੱਥੋਂ ਬਣਾਏ ਗਏ ਰਾਵਣ ਬਾਕੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਭੇਜੇ ਜਾਂਦੇ ਹਨ।
Last Updated : Oct 14, 2021, 10:31 PM IST