ਲੋਕਾਂ ਵੱਲੋਂ ਸ਼ਰਾਬ ਦੀ ਫ਼ੈਕਟਰੀ ਲਗਾਉਣ ਦਾ ਵਿਰੋਧ - regional news
ਗੁਰਦਾਸਪੁਰ ਦੇ ਦੀਨਾਨਗਰ 'ਚ ਪਿੰਡ ਬਾਜ਼ੀਗਰ ਕੁਲੀਆਂ, ਸ਼ਹਿਜ਼ਾਦਾ ਤੇ ਸਿਧਾਨਾਂ ਦੀ ਜ਼ਮੀਨ 'ਤੇ ਸ਼ਰਾਬ ਦੀ ਫ਼ੈਕਟਰੀ ਲੱਗਣ ਦੇ ਵਿਰੋਧ 'ਚ 50 ਤੋਂ ਵੱਧ ਪਿੰਡਾਂ ਦੇ ਪੰਚਾ ਤੇ ਸਰਪੰਚਾਂ ਨੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਰੋਡ ਜਾਮ ਕੀਤਾ। ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਦਿੱਲੀ ਦਾ ਕੋਈ ਵਪਾਰੀ ਇੱਥੇ ਆ ਕੇ ਸ਼ਰਾਬ ਦੀ ਫ਼ੈਕਟਰੀ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇਸ ਫ਼ੈਕਟਰੀ ਨੂੰ ਨਹੀਂ ਲੱਗਣ ਦੇਣਗੇ ਕਿਉਂਕਿ ਸ਼ਰਾਬ ਦੀ ਫ਼ੈਕਟਰੀ ਲੱਗਣ ਕਾਰਨ 50 ਤੋਂ ਵੱਧ ਪਿੰਡਾਂ ਦੀ ਉਪਜਾਉ ਜ਼ਮੀਨ ਦਾ ਨੁਕਸਾਨ ਹੋਵੇਗਾ। ਇਸ ਦੇ ਚੱਲਦਿਆਂ ਪੰਚਾ, ਸਰਪੰਚਾ ਤੇ ਲੋਕਾਂ ਨੇ ਰੋਸ਼ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਫ਼ੈਕਟਰੀ ਨੂੰ ਲੱਗਣ ਤੋਂ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।